ਮੀਂਹ_ਅਪਡੇਟ Vnita punjab ਪ੍ਰੀਮਾਨਸੂਨ ਅਗਲੇ 24-72 ਘੰਟਿਆਂ ਦੌਰਾਨ ਖਿੱਤੇ ਪੰਜਾਬ ਦੇ ਜਿਆਦਾਤਰ ਹਿੱਸਿਆਂ ਚ ਠੰਡੀ ਤੇਜ਼ ਹਨੇਰੀ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਓੁਮੀਦ ਹੈ।ਅੱਜ ਸ਼ਾਮ ਤੋਂ 23 ਮਈ ਦਰਮਿਆਨ ਮੀਂਹ ਦੀਆਂ 2-4 ਝੱਟਾਂ ਲਗਣਗੀਆਂ ਤੇ ਹਨੇਰੀ ਮੀਂਹ ਦੀ ਦਿਸ਼ਾ ਪੱਛਮ ਤੋਂ ਪੂਰਬ ਵੱਲ ਰਹੇਗੀ। ਇਸ ਦੇ ਘੰਟੇਬੰਧੀ ਅਲਰਟ ਸਮੇਂ ਸਮੇਂ ਤੇ ਜਾਰੀ ਕੀਤੇ ਜਾਣਗੇ।ਬਾਕੀ ਰਹਿੰਦੇ ਮਈ ਮਹੀਨੇ ਚ ਲੋ ਚੱਲਣ ਦੀ ਕੋਈ ਓੁਮੀਦ ਨਹੀਂ ਹੈ। ਲੰਬੇ ਸਮੇਂ ਬਾਅਦ ਮਈ ਬਿਨ੍ਹਾਂ ਕਿਸੇ ਲੋ ਦੇ ਦੌਰ ਤੋਂ ਗੁਜ਼ਰੇਗੀ ਨਾਲ ਨਾਲ ਪੱਛਮੀ ਸਿਸਟਮਾਂ ਕਰਕੇ ਬਰਸਾਤੀ ਹਲਚਲ ਤੇ ਹਨੇਰੀਆਂ ਆਓੁਦੇ ਜਾਂਦੇ ਰਹਿਣਗੇ ਤੇ ਠੰਡਕ ਜਹੀ ਬਣੀ ਰਹੇਗੀ।ਤਾਓੁਕਤੇ ਤਾਂ ਨਿਬੜ ਲਿਆਤਾਓੁਕਤੇ ਕਾਰਨ ਦਿੱਲੀ ਤੇ ਦੱਖਣੀ ਹਰਿਆਣਾ ਚ ਭਾਰੀ ਤੋਂ ਭਾਰੀ (100 ਮਿਲੀਮੀਟਰ ਤੋਂ ਵੱਧ) ਮੀਂਹ ਦਰਜ਼ ਹੋਏ ਤੇ ਕਿਸਾਨੀ ਮੋਰਚੇ ਤੇ ਭਾਰੀ ਬਾਰਿਸ਼ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ।ਵੱਲੋਂ ~ ਮੌਸਮ ਖਿੱਤਾ ਪੰਜਾਬ weather of Punjab ਜਾਰੀ ਕੀਤਾ ~ 12:52Pm 20ਮਈ

टिप्पणियाँ